ਮੇਥੀ ਦੀ ਰੋਟੀ ਰੈਸਪੀ ਪੰਜਾਬੀ ਅਤੇ ਅੰਗਰੇਜ਼ੀ ਵਿੱਚ | Methi roti Recipe in Punjabi and English

RECIPES

12/22/20253 min read

ਮੇਥੀ ਦੀ ਰੋਟੀ ਇੱਕ ਐਸਾ ਸਾਦਾ ਖਾਣਾ ਹੈ ਜੋ ਖਾਂਦੇ ਹੀ ਘਰੇਲੂ ਸਕੂਨ ਦਾ ਅਹਿਸਾਸ ਕਰਾਂਦਾ ਹੈ। ਤਾਜ਼ੀ ਹਰੀ ਮੇਥੀ ਅਤੇ ਆਮ ਆਟੇ ਨਾਲ ਬਣੀ ਇਹ ਰੋਟੀ ਸਵਾਦ ਅਤੇ ਸਿਹਤ ਦੋਹਾਂ ਲਈ ਵਧੀਆ ਹੁੰਦੀ ਹੈ। ਬਹੁਤ ਸਾਰੇ ਪੰਜਾਬੀ ਘਰਾਂ ਵਿੱਚ ਇਹ ਰੋਟੀ ਸਵੇਰੇ ਨਾਸ਼ਤੇ ਲਈ ਖਾਸ ਤੌਰ ‘ਤੇ ਬਣਾਈ ਜਾਂਦੀ ਹੈ।

ਮੇਥੀ ਦੀ ਹਲਕੀ ਕੜਵਾਹਟ ਮਸਾਲਿਆਂ ਨਾਲ ਮਿਲ ਕੇ ਰੋਟੀ ਨੂੰ ਸੁਆਦਿਸ਼ਟ ਬਣਾਂਦੀ ਹੈ। ਜੋ ਲੋਕ ਮੇਥੀ ਦੀ ਸਬਜ਼ੀ ਨਹੀਂ ਖਾਂਦੇ, ਉਹ ਇਸਨੂੰ ਰੋਟੀ ਦੇ ਰੂਪ ਵਿੱਚ ਆਸਾਨੀ ਨਾਲ ਖਾ ਸਕਦੇ ਹਨ। ਮੱਖਣ, ਦਹੀਂ ਜਾਂ ਚਾਹ ਨਾਲ ਇਹ ਰੋਟੀ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੀ ਹੈ।

ਇਹ ਰੈਸਪੀ ਬਿਲਕੁਲ ਸਹਿਜ ਹੈ ਅਤੇ ਰੋਜ਼ਾਨਾ ਜੀਵਨ ਵਿੱਚ ਆਸਾਨੀ ਨਾਲ ਫਿੱਟ ਹੋ ਜਾਂਦੀ ਹੈ। ਇਸ ਪੋਸਟ ਵਿੱਚ ਤੁਸੀਂ ਵਿਧੀ, ਟਿਪਸ ਅਤੇ ਵੈਰੀਏਸ਼ਨ ਵੀ ਪਾਵੋਗੇ, ਤਾਂ ਜੋ ਤੁਸੀਂ ਮੇਥੀ ਦੀ ਰੋਟੀ ਆਪਣੇ ਮਨਪਸੰਦ ਅਨੁਸਾਰ ਬਣਾ ਸਕੋ।/ Methi roti is one of those simple foods that feels comforting from the first bite. Made with fresh fenugreek leaves and basic flours, this roti brings together taste, nutrition, and everyday ease. In many Punjabi homes, methi roti is a favourite breakfast choice, especially during winter and early mornings when something warm and wholesome is needed.

The slight bitterness of methi balances beautifully with spices, making this roti flavourful without being heavy. It is a great way to include greens in daily meals, especially for those who do not enjoy eating methi as a vegetable. Served with butter, curd, or a hot cup of tea, methi roti fits naturally into relaxed family moments.

This recipe keeps things simple. No complicated steps, no special tools, just fresh ingredients and a little time. Whether you are cooking for children, elders, or yourself, methi roti is easy to prepare and satisfying to eat. In this post, you will find a clear method, helpful tips, and variations so you can make it your own.

ਸਮੱਗਰੀ ਦੀ ਸੂਚੀ/ Ingredient List

ਸਮੱਗਰੀ/ Ingredient

1) ਹਰੀ ਮੇਥੀ/ Fresh fenugreek leaves

2) ਗੇਂਹੂੰ ਦਾ ਆਟਾ/ wheat flour

3) ਮੱਕੀ ਦਾ ਆਟਾ/ maize flour

4) ਹਰੀ ਮਿਰਚ/ green chilli

5) ਪਾਣੀ/ water

ਮਸਾਲੇ/ Spices

1) ਨਮਕ/ Salt

2) ਲਾਲ ਮਿਰਚ/ red chilli powder

3) ਹਲਦੀ/ turmeric

4) ਧਨੀਆ ਪਾਊਡਰ/ coriander powder

5) ਜੀਰਾ/ cumin seeds

6) ਅਜਵਾਇਨ/ carom seeds

ਮੇਥੀ ਦੀ ਰੋਟੀ ਬਣਾਉਣ ਦਾ ਤਰੀਕਾ/ Step by Step Methi roti recipe

  1. ਸਭ ਤੋਂ ਪਹਿਲਾਂ ਤਾਜ਼ੀ ਹਰੀ ਮੇਥੀ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਧੋ ਲਵੋ।/ First, clean the fresh fenugreek leaves properly and wash them well.

  2. ਪਾਣੀ ਚੰਗੀ ਤਰ੍ਹਾਂ ਨਿਚੋੜ ਲਵੋ। ਫਿਰ ਛੁਰੀ ਦੀ ਮਦਦ ਨਾਲ ਹਰੀ ਮੇਥੀ ਨੂੰ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵੋ।/ Squeeze out the excess water, then finely chop the fenugreek leaves using a knife.

  3. 4–5 ਹਰੀ ਮਿਰਚਾਂ ਨੂੰ ਵੀ ਛੋਟੇ ਛੋਟੇ ਟੁਕੜਿਆਂ ਵਿੱਚ ਕੱਟ ਲਵੋ।/ Finely chop 4–5 green chillies.

  4. ਇੱਕ ਪਰਾਤ ਵਿੱਚ ਚਾਰ ਕਟੋਰੀ ਗੇਂਹੂੰ ਦਾ ਆਟਾ ਅਤੇ ਇੱਕ ਕਟੋਰੀ ਮੱਕੀ ਦਾ ਆਟਾ ਪਾ ਲਵੋ।/ Take a large bowl and add four bowls of wheat flour and one bowl of maize flour.

  5. ਆਟੇ ਵਿੱਚ ਕੱਟੀ ਹੋਈ ਮੇਥੀ, ਕੱਟੀ ਮਿਰਚ, ਸਾਰੇ ਮਸਾਲੇ, ਜੀਰਾ ਅਤੇ ਥੋੜ੍ਹੀ ਅਜਵਾਇਨ ਪਾ ਦਿਓ।/ Add the chopped fenugreek leaves, chopped green chillies, all the spices, cumin seeds, and a little carom seeds to the flour.

  6. ਹੁਣ ਹੌਲੀ ਹੌਲੀ ਪਾਣੀ ਪਾਉਂਦੇ ਹੋਏ ਨਰਮ ਆਟਾ ਗੂੰਥ ਲਵੋ।/ Gradually add water and knead the dough until it becomes soft.

  7. ਹੁਣ ਆਟੇ ਦੀਆਂ ਥੋੜ੍ਹੀਆਂ ਵੱਡੀਆਂ ਲੋਈਆਂ ਬਣਾ ਲਵੋ ਅਤੇ ਰੋਟੀ ਵੇਲ ਲਵੋ। ਤਵਾ ਗਰਮ ਕਰਕੇ ਰੋਟੀ ਤਵੇ ‘ਤੇ ਸੇਕੋ।/ Make slightly larger dough balls and roll them into rotis. Heat a tawa and cook the roti on it.

  8. ਰੋਟੀ ਦੇ ਦੋਵੇਂ ਪਾਸਿਆਂ ਤੋਂ ਘੀ ਲਗਾ ਕੇ ਚੰਗੀ ਤਰ੍ਹਾਂ ਸੇਕ ਲਵੋ। ਗਰਮਾ ਗਰਮ ਮੇਥੀ ਦੀਆਂ ਰੋਟੀਆਂ ਤਿਆਰ ਹਨ।/ Apply ghee on both sides and cook well. Hot and delicious methi rotis are ready to serve.

  9. ਰੋਟੀ ਉੱਤੇ ਮੱਖਣ ਲਗਾ ਕੇ ਚਾਹ ਨਾਲ ਖਾਓ ਅਤੇ ਆਨੰਦ ਲਵੋ।/ Spread butter on the roti, enjoy it with tea, and savour the moment.

ਟਿੱਪਸ/ Tips

  1. ਮੇਥੀ ਨੂੰ ਮਸ਼ੀਨ ਦੀ ਮਦਦ ਨਾਲ ਵੀ ਬਰੀਕ ਕੱਟਿਆ ਜਾ ਸਕਦਾ ਹੈ।/ Fenugreek leaves can also be chopped using a machine.

  2. ਮੱਕੀ ਦਾ ਆਟਾ ਪਾਉਣਾ ਲਾਜ਼ਮੀ ਨਹੀਂ ਹੈ। ਸਿਰਫ਼ ਗੇਂਹੂੰ ਦੇ ਆਟੇ ਨਾਲ ਵੀ ਰੋਟੀਆਂ ਬਣ ਸਕਦੀਆਂ ਹਨ।/ Adding maize flour is optional. You can make the rotis using only wheat flour.

  3. ਇਹ ਰੋਟੀਆਂ ਜ਼ਿਆਦਾਤਰ ਸਵੇਰੇ ਨਾਸ਼ਤੇ ਵਿੱਚ ਬਣਾਈਆਂ ਜਾਂਦੀਆਂ ਹਨ।/ These rotis are mostly prepared for breakfast.

  4. ਜੋ ਲੋਕ ਮੇਥੀ ਦੀ ਸਬਜ਼ੀ ਨਹੀਂ ਖਾਂਦੇ, ਉਹ ਮੇਥੀ ਨੂੰ ਰੋਟੀ ਦੇ ਰੂਪ ਵਿੱਚ ਆਸਾਨੀ ਨਾਲ ਖਾ ਸਕਦੇ ਹਨ।/ People who do not like fenugreek vegetable can enjoy it easily in roti form.

  5. ਇਹ ਰੋਟੀਆਂ ਬੱਚਿਆਂ ਅਤੇ ਵੱਡਿਆਂ ਦੋਹਾਂ ਨੂੰ ਬਹੁਤ ਪਸੰਦ ਆਉਂਦੀਆਂ ਹਨ।/ These rotis are liked by both children and adults.

ਵੈਰੀਏਸ਼ਨਜ਼/ Variations

  1. ਜੇ ਹਰੀ ਮੇਥੀ ਉਪਲਬਧ ਨਾ ਹੋਵੇ, ਤਾਂ ਸੁੱਕੀ ਮੇਥੀ (ਕਸੂਰੀ ਮੇਥੀ) ਨੂੰ ਥੋੜ੍ਹੇ ਪਾਣੀ ਵਿੱਚ ਭਿੱਜਾ ਕੇ ਵਰਤਿਆ ਜਾ ਸਕਦਾ ਹੈ।/ If fresh fenugreek leaves are not available, dried fenugreek leaves can be soaked slightly and used.

  2. ਹੋਰ ਸਵਾਦ ਲਈ ਆਟੇ ਵਿੱਚ ਥੋੜ੍ਹਾ ਜਿਹਾ ਪਿਆਜ਼ ਜਾਂ ਲਸਣ ਬਰੀਕ ਕੱਟ ਕੇ ਮਿਲਾਇਆ ਜਾ ਸਕਦਾ ਹੈ।/ For extra flavour, finely chopped onion or garlic can be mixed into the dough.

  3. ਜੇ ਤੁਸੀਂ ਨਰਮ ਰੋਟੀਆਂ ਚਾਹੁੰਦੇ ਹੋ, ਤਾਂ ਆਟੇ ਵਿੱਚ ਇੱਕ ਚਮਚ ਦਹੀਂ ਜਾਂ ਥੋੜ੍ਹਾ ਦੁੱਧ ਮਿਲਾ ਸਕਦੇ ਹੋ।/ To make softer rotis, add one spoon of curd or a little milk to the dough.

  4. ਸਿਹਤਮੰਦ ਵਿਕਲਪ ਲਈ ਗੇਂਹੂੰ ਦੇ ਆਟੇ ਨਾਲ ਜਵਾਰ ਜਾਂ ਬਾਜਰੇ ਦਾ ਆਟਾ ਵੀ ਮਿਲਾਇਆ ਜਾ ਸਕਦਾ ਹੈ।/ For a healthier option, you can mix wheat flour with jowar or bajra flour.

  5. ਜੇ ਮਸਾਲੇਦਾਰ ਰੋਟੀ ਪਸੰਦ ਹੋਵੇ, ਤਾਂ ਥੋੜ੍ਹੀ ਹੋਰ ਹਰੀ ਮਿਰਚ ਜਾਂ ਲਾਲ ਮਿਰਚ ਪਾਊਡਰ ਵਧਾਇਆ ਜਾ ਸਕਦਾ ਹੈ।/ If you like spicier rotis, increase the amount of green chilli or red chilli powder slightly.

ਪਰੋਸਣ ਦਾ ਤਰੀਕਾ/ Serving

ਮੇਥੀ ਦੀ ਰੋਟੀ ਤਵੇ ਤੋਂ ਉਤਰਦੇ ਹੀ ਸਭ ਤੋਂ ਵਧੀਆ ਲੱਗਦੀ ਹੈ। ਉੱਤੇ ਥੋੜ੍ਹਾ ਜਿਹਾ ਮੱਖਣ ਲਗਾ ਕੇ ਇਸਦਾ ਸਵਾਦ ਹੋਰ ਵੀ ਨਿਖਰ ਜਾਂਦਾ ਹੈ। ਇਹ ਰੋਟੀਆਂ ਦਹੀਂ, ਘਰੇਲੂ ਅਚਾਰ ਜਾਂ ਚਾਹ ਦੇ ਨਾਲ ਬਹੁਤ ਚੰਗੀਆਂ ਲੱਗਦੀਆਂ ਹਨ। ਨਾਸ਼ਤੇ, ਹਲਕੇ ਦਿਉਹਰੇ ਜਾਂ ਸ਼ਾਮ ਦੇ ਖਾਣੇ ਲਈ ਇਹ ਬਿਲਕੁਲ ਢੁੱਕਵੀਆਂ ਹਨ।

ਇਹ ਰੈਸਪੀ ਦਿਖਾਂਦੀ ਹੈ ਕਿ ਸਧਾਰਣ ਸਮੱਗਰੀ ਨਾਲ ਵੀ ਪੌਸ਼ਟਿਕ ਅਤੇ ਸੁਆਦਿਸ਼ਟ ਖਾਣਾ ਬਣ ਸਕਦਾ ਹੈ। ਮੇਥੀ ਦੀ ਰੋਟੀ ਰੋਜ਼ਾਨਾ ਜੀਵਨ ਵਿੱਚ ਆਸਾਨੀ ਨਾਲ ਸ਼ਾਮਲ ਹੋ ਜਾਂਦੀ ਹੈ ਅਤੇ ਹਰ ਉਮਰ ਦੇ ਲੋਕਾਂ ਨੂੰ ਪਸੰਦ ਆਉਂਦੀ ਹੈ।

ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ ਹੋਵੇ, ਤਾਂ Panjab Wanders ‘ਤੇ ਹੋਰ ਵੀ ਸਧਾਰਣ ਅਤੇ ਘਰੇਲੂ ਰੈਸਪੀਆਂ ਜ਼ਰੂਰ ਵੇਖੋ।/ Methi roti is best enjoyed hot, straight from the tawa. A little butter on top brings out its flavour and makes it even more comforting. These rotis taste great with plain curd, homemade pickle, or simply with a cup of hot tea. They work well for breakfast, a light lunch, or an easy evening meal.

This recipe shows how simple ingredients can come together to make something nourishing and satisfying. Methi roti fits naturally into everyday cooking and is loved by both children and adults. It is an easy way to include greens in daily meals without making things complicated.

If you enjoyed this recipe, explore more simple and home style recipes on Panjab Wanders. You will find easy rotis, sabzis, and everyday food ideas made for calm and comfortable living.