ਪਾਵ ਭਾਜੀ ਰੈਸਪੀ ਪੰਜਾਬੀ ਵਿੱਚ | Pav Bhaji Recipe in Punjabi

RECIPES

12/3/20251 min read

hero section image of pav bhaji post
hero section image of pav bhaji post

ਪੰਜਾਬ ਵੰਡਰ ਵਿੱਚ ਤੁਹਾਡਾ ਸਵਾਗਤ ਹੈ। ਅੱਜ ਤੁਸੀਂ ਇੱਕ ਸਧਾਰਨ ਤੇ ਸੁਆਦ ਭਰੀ ਬੰਬੇ ਸਟਾਈਲ ਰੈਸਪੀ ਪੜ੍ਹੋਗੇ ਜੋ ਹਰ ਪੰਜਾਬੀ ਨੂੰ ਪਸੰਦ ਹੁੰਦੀ ਹੈ, ਪਾਵ ਭਾਜੀ। ਇਹ ਰੈਸਪੀ ਘਰ ਵਿੱਚ ਤਿਆਰ ਕਰਨੀ ਆਸਾਨ ਹੈ ਅਤੇ ਸਵਾਦ ਵਿੱਚ ਉਹੀ ਮਜ਼ਾ ਦਿੰਦੀ ਹੈ ਜੋ ਅਸੀਂ ਬੰਬੇ ਦੇ ਸਟਾਲਾਂ ਤੋਂ ਖਾਂਦੇ ਹਾਂ।

ਤੁਸੀਂ ਪਕਾਉਣ ਵਿੱਚ ਨਵੇਂ ਹੋ ਜਾਂ ਤਜਰਬੇਕਾਰ, ਇਹ ਰੈਸਪੀ ਤੁਹਾਡੇ ਲਈ ਆਸਾਨ ਰਹੇਗੀ। ਇਸ ਪੋਸਟ ਵਿੱਚ ਤੁਸੀਂ ਸਮੱਗਰੀ, ਤਿਆਰੀ ਦਾ ਤਰੀਕਾ ਅਤੇ ਕੁਝ ਸੁਝਾਅ ਪੜ੍ਹੋਗੇ ਜੋ ਤੁਹਾਡੀ ਭਾਜੀ ਦਾ ਸਵਾਦ ਵਧਾਉਣ ਵਿੱਚ ਮਦਦ ਕਰਦੇ ਹਨ। ਅੱਜ ਹੀ ਪਾਵ ਭਾਜੀ ਬਣਾਕੇ ਆਪਣੇ ਪਰਿਵਾਰ ਨਾਲ ਇਸ ਸੁਆਦ ਦਾ ਅਨੰਦ ਮਾਣੋ।

ਸਮੱਗਰੀ ਦੀ ਸੂਚੀ/ Ingredient List

pav bhaji ingredients all vegetables after cutting and wash in metal plate
pav bhaji ingredients all vegetables after cutting and wash in metal plate
pav bhaji ingredients, spices in image
pav bhaji ingredients, spices in image
pav bhaji ingredients, vegetables in white plate
pav bhaji ingredients, vegetables in white plate

ਸਬਜ਼ੀਆਂ/ Vegetables

  1. ਆਲੂ

  2. ਗਾਜਰ

  3. ਗੋਭੀ

  4. ਫ਼ਲੀਆਂ

  5. ਸ਼ਿਮਲਾ ਮਿਰਚ

  6. ਪੱਤਾ ਗੋਭੀ

  7. ਮਟਰ

  8. ਟਮਾਟਰ

  9. ਚੁਕੁੰਦਰ

  10. ਅਦਰਕ

  11. ਪਿਆਜ਼

  12. ਹਰੀ ਮਿਰਚ

  13. ਨਿੰਬੂ

  14. ਲਸਣ

ਮਸਾਲੇ/ Spices

  1. ਹਲਦੀ

  2. ਲਾਲ-ਮਿਰਚ ਪਾਊਡਰ

  3. ਗਰਮ ਮਸਾਲਾ

  4. ਪਾਵ ਭਾਜੀ ਮਸਾਲਾ

  5. ਦੇਗੀ ਮਿਰਚ

  6. ਨਮਕ

  7. ਧਨੀਆ ਪਾਉਡਰ

  8. ਕਸੂਰੀ ਮੇਥੀ

ਹੋਰ ਸਮੱਗਰੀ/ Other Ingredients

  1. ਪਾਵ

  2. ਮੱਖਣ

  3. ਧਨੀਆ

ਪਾਵ ਭਾਜੀ ਬਣਾਉਣ ਦਾ ਤਰੀਕਾ/ Step by Step Pav Bhaji recipe

Pav Bhaji ingredients in mixer
Pav Bhaji ingredients in mixer
pav bhaji ingredients, spice, butter in white plate
pav bhaji ingredients, spice, butter in white plate
Pav Bhaji served in beautiful plate
Pav Bhaji served in beautiful plate
  1. ਸਬਜ਼ੀਆਂ ਤਿਆਰ ਕਰੋ: ਆਲੂ, ਗਾਜਰ, ਗੋਭੀ, ਫ਼ਲੀਆਂ, ਚੁਕੁੰਦਰ, ਸ਼ਿਮਲਾ ਮਿਰਚ, ਪੱਤਾ ਗੋਭੀ, ਟਮਾਟਰ, ਪਿਆਜ਼, ਹਰੀ ਮਿਰਚ, ਲਸਣ ਅਤੇ ਅਦਰਕ ਨੂੰ ਬਰੀਕ ਕੱਟੋ।

  2. ਚੁਕੁੰਦਰ ਨੂੰ ਕਦੂਕਸ ਕਰੋ।

  3. ਇੱਕ ਮਿਕਸੀ ਦਾ ਜਾਰ ਲਓ। ਇਸ ਵਿੱਚ ਟਮਾਟਰ, ਅਦਰਕ, ਲਸਣ, ਹਰੀ ਮਿਰਚ, ਪਿਆਜ਼ ਅਤੇ ਆਪਣੇ ਸੁਆਦ ਅਨੁਸਾਰ ਸਾਰੇ ਮਸਾਲੇ ਪਾਓ ਅਤੇ ਚੰਗੀ ਤਰ੍ਹਾਂ ਪੀਸੋ।

  4. ਗੈਸ ਤੇ ਕੁੱਕਰ ਰੱਖੋ। ਥੋੜਾ ਤੇਲ ਅਤੇ ਮੱਖਣ ਪਾਓ। ਜਦੋ ਇਹ ਗਰਮ ਹੋ ਜਾਵੇ, ਉਸ ਵਿੱਚ ਪੀਸੀ ਹੋਈ ਸਮੱਗਰੀ ਪਾ ਦਿਓ।

  5. ਤੇਲ ਛੱਡਣ ਤੱਕ ਪਕਾਉ। ਫਿਰ ਇਸ ਵਿੱਚ ਸਾਰੀਆਂ ਸਬਜ਼ੀਆਂ ਪਾ ਦਿਓ।

  6. ਕੁੱਕਰ ਬੰਦ ਕਰੋ। ਦੋ ਤੋਂ ਤਿੰਨ ਸੀਟੀਆਂ ਲਗਣ ਦਿਓ, ਫਿਰ ਗੈਸ ਬੰਦ ਕਰੋ। ਕੁੱਕਰ ਠੰਢਾ ਹੋਣ ਦੇ ਬਾਅਦ ਇਸਨੂੰ ਖੋਲ੍ਹੋ।

  7. ਪੱਕੀਆਂ ਸਬਜ਼ੀਆਂ ਨੂੰ ਮੈਸ਼ਰ ਨਾਲ ਚੰਗੀ ਤਰ੍ਹਾਂ ਮੈਸ਼ ਕਰੋ।

  8. ਅੰਤ ਵਿੱਚ ਥੋੜਾ ਨਿੰਬੂ ਦਾ ਰਸ ਪਾਓ। ਉੱਤੇ ਮੱਖਣ ਅਤੇ ਧਨੀਆ ਪਾਓ। ਗਰਮ ਗਰਮ ਪਾਵ ਭਾਜੀ ਨੂੰ ਥਾਲੀ ਵਿੱਚ ਪਰੋਸੋ ਅਤੇ ਪਾਵ ਦੇ ਨਾਲ ਖਾਓ।


ਟਿੱਪਸ/ Tips

  1. ਘੱਟ ਨਿੰਬੂ ਦਾ ਰਸ ਵਰਤੋ ਤਾਂ ਕਿ ਗਲੇ ’ਚ ਖਾਰਸ਼ ਜਾਂ ਖੰਘ ਦੀ ਸਮੱਸਿਆ ਨਾ ਹੋਵੇ।

  2. ਮਿਰਚ ਘੱਟ ਰੱਖੋ ਤਾਂ ਕਿ ਭਾਜੀ ਬਹੁਤ ਤਿੱਖੀ ਨਾ ਬਣੇ।

  3. ਧਨੀਆ ਪਾਉਡਰ ਛੱਡਿਆ ਜਾ ਸਕਦਾ ਹੈ, ਸੁਆਦ ’ਤੇ ਕੋਈ ਵੱਡਾ ਅਸਰ ਨਹੀਂ ਪੈਂਦਾ।

  4. ਸਮੱਗਰੀ ਆਪਣੀ ਲੋੜ ਅਨੁਸਾਰ ਲਵੋ।


ਵੈਰੀਏਸ਼ਨਜ਼/ Variations

  1. ਸਬਜ਼ੀਆਂ ਨੂੰ ਸਿੱਧਾ ਉਬਾਲ ਕੇ ਮੈਸ਼ ਕੀਤਾ ਜਾ ਸਕਦਾ ਹੈ, ਪਹਿਲਾਂ ਤੜਕਾ ਲੱਗਾਉਣ ਦੀ ਲੋੜ ਨਹੀਂ।

  2. ਤੜਕਾ ਲਗਾ ਕੇ ਵੀ ਭਾਜੀ ਤਿਆਰ ਹੋ ਸਕਦੀ ਹੈ, ਇਸ ਨਾਲ ਸੁਗੰਧ ਵਧਦੀ ਹੈ।

  3. ਆਪਣੀ ਪਸੰਦ ਅਨੁਸਾਰ ਹੋਰ ਸਬਜ਼ੀਆਂ ਸ਼ਾਮਲ ਕੀਤੀਆਂ ਜਾ ਸਕਦੀਆਂ ਹਨ।

ਪਰੋਸਣ ਦਾ ਤਰੀਕਾ/ Serving

ਪਾਵ ਭਾਜੀ ਦਾ ਸਵਾਦ ਸਭ ਤੋਂ ਵਧੀਆ ਉਸ ਵੇਲੇ ਆਉਂਦਾ ਹੈ ਜਦੋਂ ਇਹ ਗਰਮ ਪਰੋਸੀ ਜਾਂਦੀ ਹੈ। ਤਵੇ ਤੇ ਹਲਕਾ ਭੁੰਨੇ ਪਾਵ ਦੇ ਨਾਲ ਖਾਓ। ਉੱਤੇ ਮੱਖਣ ਪਾਓ ਤਾਂ ਕਿ ਸੁਗੰਧ ਅਤੇ ਸਵਾਦ ਵਧੇ। ਨਾਲ ਵਿੱਚ ਕਟਿਆ ਪਿਆਜ਼, ਨਿੰਬੂ ਦੇ ਟੁਕੜੇ ਅਤੇ ਹਰੀ ਮਿਰਚ ਰੱਖੋ ਤਾਂ ਕਿ ਹਰ ਕੋਈ ਆਪਣੇ ਸੁਆਦ ਅਨੁਸਾਰ ਖਾ ਸਕੇ।

ਘਰੇਲੂ ਪਾਵ ਭਾਜੀ ਸਿਹਤਮੰਦ ਅਤੇ ਸਾਫ ਹੁੰਦੀ ਹੈ ਕਿਉਂਕਿ ਇਹ ਘਰ ਵਿੱਚ ਬਣਦੀ ਹੈ। ਬੱਚੇ ਇਸਨੂੰ ਬੜੇ ਚਾਵ ਨਾਲ ਖਾਂਦੇ ਹਨ। ਇਹ ਸ਼ਾਮ ਦੇ ਨਾਸ਼ਤੇ, ਡਿਨਰ ਜਾਂ ਵੀਕਐਂਡ ਲਈ ਇੱਕ ਵਧੀਆ ਚੋਣ ਹੈ।

ਜੇ ਤੁਹਾਨੂੰ ਇਹ ਰੈਸਪੀ ਪਸੰਦ ਆਈ, ਤਾਂ ਕਿਰਪਾ ਕਰਕੇ ਸਾਡੀ ਨਿਊਜ਼ਲੇਟਰ ਨੂੰ ਸਬਸਕ੍ਰਾਈਬ ਕਰੋ ਅਤੇ ਸਾਡੀ ਵੈਬਸਾਈਟ ਦੀਆਂ ਹੋਰ ਪੋਸਟਾਂ ਵੀ ਵੇਖੋ।